“ਕਨੈਡਾ ਜਾਣ ਦਾ ਸੁਪਨਾ”
ਜਾਣਾ ਜਾਣਾ ਕਹਿੰਦਾ ਸੀ, ਅੱਜ ਆ ਕੇ ਮੈਂ ਵੇਖ ਲਿਆ,
ਕੀ ਖੱਟਿਆ, ਕੀ ਗੁਆਇਆ, ਕੀ ਪਾਇਆ , ਕੀ ਹੰਢਾਇਆ, ਅੱਜ ਆ ਕੇ ਮੈਂ ਵੇਖ ਲਿਆ ,,,,

ਉਦੋਂ ਦਿਲ ਕਰਦਾ ਸੀ ਪਿੰਡ ਛੱਡ ਦੇਣਾ ਮੈਂ,
ਹੁਣ ਦਿਲ ਕਰਦਾ  ਵਾਪਸ ਹੈ ਜਾਣਾ ਮੈਂ,,,,
ਚੰਦਰੀ ਕੈਨੇਡਾ ਲੈ ਕੇ ਬਹਿ ਗਈ ਸਾਰੇ ਖ਼ਾਬਾਂ ਨੂੰ,,
ਪਿੰਡ ਦੀ ਹੈ ਯਾਦ ਆਉਂਦੀ , ਰੋਂਦਾ ਬਹਿ ਬਹਿ ਰਾਤਾਂ ਨੂੰ,,

ਦੁਪਹਿਰ ਨੂੰ ਉਠਦੇ ਸੀ, ਤੜਕੇ ਨੂੰ ਸੌਂਦੇ ਸੀ,
ਚੰਦ ਦੀ ਚਾਨਣੀ ਹੇਠ , ਬਾਤਾਂ ਤਾਰਿਆਂ ਨੂੰ ਪਾਉਂਦੇ ਸੀ, ਹੂੰਦੀ ਨਾ ਸੀ ਫ਼ਿਕਰ ਨਾ ਫਾਕਾ ਸਾਨੂੰ ਸੱਜਣੋਂ,ਇਕ-ਇਕ ਪਲ ਅਸੀਂ ਹੱਸ ਕੇ ਲਗਾਉਂਦੇ

ਅੱਜ ਚੇਤਾ ਆਉਂਦਾ ਮੈਨੂੰ ਪਿੰਡ ਦੀਆਂ  ਗਲੀਆਂ ਦਾ, ਉਹਨਾਂ ਧੂੜ ਮਿੱਟੀ ਦੀਆਂ ਡਲੀਆਂ ਦਾ , ਜਿੱਥੇ ਬਚਪਨ ਦੇ ਵਿਚ ਖੇਡਦੇ ਸੀ, ਕਦੇ ਰੋਂਦੇ ਸੀ, ਕਦੇ ਹੱਸਦੇ ਸੀ , ਪਰ ਦਿਲ ਵਿਚ ਖੋਟ ਨਾ ਰੱਖਦੇ ਸੀ।

ਪਿਆਰ ਪਿਊਰ ਦਾ ਪਤਾ ਨਹੀਂ ਸੀ ਹੁੰਦਾ ਓਦੋ, ਬੇਬੇ ਦੇ ਸੀ ਲਡਲੇ ,ਬਾਪੂ ਤੋਂ ਸੀ ਖਾਂਦੇ  ਗਾਲਾ , ਉਦੋਂ ਨੀ ਸੀ ਸੋਚਿਆ , ਕਿ ਇਹਨਾਂ ਨੂੰ ਮੈਂ ਛੱਡ ਜਾਣਾ,

ਥੋੜ੍ਹਾ ਜਿਹਾ ਜਦੋਂ ਮੈਂ ਵੱਡਾ ਹੋ ਗਿਆ, ਆਪਣਾ ਡਸੀਜਨ ਮੈਂ ਲੈਣ ਲੱਗਿਆ, ਚੰਦਰੀ ਕੈਨੇਡਾ ਲਈ ਜ਼ਮੀਨ ਗਹਿਣੇ ਰੱਖ ਕੇ, ਸਟੱਡੀ ਦੇ ਵੀਜੇ ਲਈ ਮੈਂ ਫਾਇਲ ਦੀ ਧੱਕ ਤੀ , ਹੌਲੀ ਹੌਲੀ ਫਿਰ ਮੇਰਾ ਵੀਜ਼ਾ ਆ ਗਿਆ, ਚੱਕ ਕੇ ਕਿਤਾਬਾਂ ਮੈਂ ਕੈਨੇਡਾ ਗਿਆ

ਆ ਕੇ ਕਨੇਡਾ ਨਵੇਂ ਰੰਗ ਮੈਂ ਦਿਖ ਲਏ,
ਜ਼ਿੰਦਗੀ ਜੀਊਣ ਦੇ ਢੰਗ ਮੈਂ ਸਿੱਖ ਲਏ