Top-25 shatus

(1) ਬਦਲ ਜਾਂਦਾ ਹਰ ਇੱਕ ਏਥੇ,
ਜਿਹੜਾ ਵਸਦਾ ਥੋੜਾ ਦੂਰ ਹੋਵੇ,
ਕੀ ਪਤਾ ਹੋਵੇ ਕੋਈ ਔਗੁਣ ਸਾਡੇ ‘ਚ ,
ਜਿਹੜਾ ਸੱਜਣਾ ਨੂੰ ਨਾ ਕਬ਼ੂਲ ਹੋਵੇ,
ਬਾਕੀ ਦੁੱਖ ਜਾਣ ਬੁੱਝ ਕੇ ਨੀ ਕੋਈ ਦੇ ਜਾਂਦਾ,
ਹੁੰਦਾ ਉਹ ਹੈ ਜੋ ਰੱਬ ਨੂੰ ਮੰਜ਼ੂਰ ਹੋਵੇ……….

(2) [♥] ਬੋਲ ਇਹ ਸਜਣਾ ਦਾ ਸਾਨੂੰ ਹੁਣ ਖੂਬ ਸਤਾਉਂਦਾ ਏ….

[♥] ਉਹਨੇ ਕਿਹਾ ਤੈਨੂੰ ਅਸੀਂ ਤਾਂ ਛੱਡਿਆ ਸਾਨੂੰ ਹੋਰ ਕੋਈ ਚਾਹੁੰਦਾ … ਏ .

[♥] ਅਸੀਂ ਰੱਬ ਵੀ ਉਹਦੇ ਲਈ ਛੱਡਿਆ ਦੁੱਖ ਇਹੋ ਰਵਾਉਂਦਾ ਏ….

[♥] ਹੁਣ ਰੱਬ ਵੀ ਸੱਜਣਾ ਨਾਲ ਰਲ ਕੇ ਲੂਣ ਜ਼ਖਮਾ ਤੇ ਲਾਉਂਦਾ ਏ….

(3) ਇੱਕ 90 ਸਾਲ ਦਾ ਬਾਬਾ ਮਰਨ ਤੋ ਬਆਦ ਸਵਰਗ
ਵਿੱਚ ਸੋਹਣੀਆ-ਸੋਹਣੀਆ ਪਰੀਆਂ ਨੂੰ ਦੇਖ ਕੇ
ਕਹਿੰਦਾ, ਜੇ ਸਾਲਾ ਮੈ ਬਾਬਾ ਰਾਮਦੇਵ ਦੇ ਪਿੱਛੇ
ਨਾ ਲੱਗਦਾ ਤਾਂ 20 ਸਾਲ ਪਹਿਲਾ ਇਹ ਨਜ਼ਾਰੇ ਦੇਖਣ
ਨੂੰ ਮਿਲ ਜਾਣੇ ਸੀ

(4)ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ……

(5) ਪਿਆਰ ਓਹ ਜੋ ਰੂਹਾ ਦੇ ਤੱਕ ਗੁਜ਼ਰੇ,
ਤੱਕ ਕੇ ਪਿਆਰ ਜਤਾਉਣਾ ਕੋਈ ਪਿਆਰ ਨਹੀ,
ਦਿਲਾਂ ਵਿੱਚ ਜੇ ਫਾਸਲੇ ਰਹਿ ਜਾਵਣ,
ਸੱਜਣ ਗਲ ਨਾਲ ਲਾਉਣਾ ਕੋਈ ਪਿਆਰ ਨਹੀ,
ਓ ਜਿਊਦੇ ਯਾਰ ਦੇ ਦਿਲ ਨੂੰ ਦੁੱਖ ਦੇ ਕੇ,
ਪਿੱਛੋ ਕਬਰ ਤੇ ਆਉਣਾ ਕੋਈ ਪਿਆਰ ਨਹੀ….

(6) ਆਸ਼ਕਾਂ ਨੂੰ ਮਾਰ ਪੈਂਦੀ ਇੱਕ ਬੇਵਫ਼ਾਈ ਦੀ,
ਵਿਆਹ ਦੇ ਪਿਛੋਂ ਮਾਰ ਚੰਦਰੀ ਵਿਆਹੀ ਦੀ,
ਸ਼ੇਰ ਖਾਂਦਾ ਮਾਰ ਧੋਖੇ ਦੇ ਸ਼ਿਕਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ….

ਮਾਪਿਆਂ ਨੂੰ ਮਾਰਦੀ ਔਲਾਦ ਚੰਦਰੀ,
ਵਹਿਸ਼ੀਆਂ ਨੂੰ ਮਾਰ ਜਾਵੇ ਜਾਤ ਕੰਜਰੀ,
ਪੱਗ ਵੱਟੀ ਮਾਰ ਖਾਂਦੀ ਮਾੜੇ ਯਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ….

ਅੱਲੜਾਂ ਨੂੰ ਮਾਰ ਦੇਣ ਰਾਤਾਂ ਕਾਲੀਆਂ,
ਚੋਬਰਾਂ ਨੂੰ ਤਿੱਖੇ-ਤਿੱਖੇ ਨੈਣਾਂ ਵਾਲੀਆਂ,
ਛੜਿਆਂ ਨੂੰ ਮਾਰ ਨਾਰੀ ਦੇ ਸ਼ਿਂਗਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ..

(7) ਇਹ ਕਦੀ ਮਾਈਨੇ ਨਹੀ ਰੱਖਦਾ ਕੀ ਕਿੰਨਾ ਸਮਾ ਬੀਤ ਚੁੱਕਾ ਹੈ। ਤੇ ਮਹਾਨ ਇਨਸਾਨਾਂ ਨੂੰ ਕਿੰਨਾ ਸਮਾ ਲੱਗਾ ਮਹਾਨ ਬਣਨ ਲਈ ਤੇ ਕਿੰਨੀ ਮੇਹਨਤ ਕਰਨੀ ਪਈ। ਕਈ ਵਾਰ ਇਸ ਤਰਾਂ ਵੀ ਹੋ ਜਾਦਾ ਹੈ ਕਿ ਇੱਕ ਰਾਤ ਵਿੱਚ ਹੀ ਤੁਸੀ ਪ੍ਰਸਿੱਧ ਹੋ ਜਾਵੋ। ਇਸ ਲਈ ਕਦੇ ਵੀ ਹੌਸਲਾਂ ਨਾ ਛੱਡੋ ਤੇ ਮੇਹਨਤ ਕਰਦੇ ਰਹੋ.
(8) ਸਤਿਗੁਰ ਤੇਰੀ ੳੋਟ__……..ਖਾਣ ਨੂੰ ਦੇਵੀਂ ਰੋਟੀਆਂ, ਖਰਚਣ ਨੂੰ ਦੇਵੀਂ ਨੋਟ…….

(9) ਪਿੱਠ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਏ…

ਬਹੁਤਾ ਜਿਆਦਾ ਕੀਤਾ ਇਤਬਾਰ ਮਾਰ ਜਾਂਦਾ ਏ…..

(10) ਫੋਨ ਆਇਆ ਸੀ ਉਹਦਾ ਬੇਗਾਨੇ ਮੁਲਕੋ ਕਹਿੰਦੀ ਕਿੰਨੀ ਕੁ ਯਾਦ
ਆਉਂਦੀ ਆ ਮੇਰੀ,
.
.
.
.
.
ਮੈਂ ਕਿਹਾ,.
.
.
.
.
ਕਮਲੀਏ ਅਸੀ ਤਾਂ ਉਹਨਾਂ ਲੋਕਾਂ ਚੋ ਆਂ ਜਿਹੜੇ ਮੱਝ ਵਿਕੀ ਤੇ ਵੀ ਰੋ
ਪੈਂਦੇ ਨੇ ਤੂੰ ਤਾਂ ਫੇਰ ਦਿਲ ਵਿਚ ਰਹਿੰਦੀ ਸੀ…….

(11) ਜਿਸ ਦਰ ਤੇ ਕਦਰ ਨਾ ਹੋਵੇ..ਊਸ ਦਰ ਤੇ ਜਾ ਕੇ ਕੀ ਲੈਣਾ।

ਜੋ ਦੁਖ ਦਰਦ ਨਾ ਵੰਡ ਸਕੇ.

..ਊਹਨੂੰ ਆਪਨਾ ਬਣਾ ਕੇ ਕੀ ਲੈਣਾ………….

(12) ਸਾਡੇ ਤਾਂ ਪਲ ਪਲ ਲੱਗਦੇ ਗਿਣ ਗਿਣਘੜੀਆ ਨੇ….
ਸਾਨੂੰ ਹੁਣ ਪਤਾ ਲੱਗਿਆ ਰਾਤਾਂ ਲੰਮੀਆਹੀ ਬੜੀਆ ਨੇ…

(13) ਜਿਸਮ,,,,ਜੁਦਾ,,,, ਹੁੰਦੇ,,,, ਨੇ ,,,,

ਪਰ ,,,,ਦਿੱਲ ,,,,ਜੁਦਾ,,,, ਨਹੀਂ ,,,,ਹੁਦੇ ………….

ਕਿੱਦਾਂ ,,,,ਕਰਨਗੇ ,,,,ਜੁਦਾ ,,,,ਤੈਨੂ ,,,,ਮੈਨੂ ,,,,

ਲੌਕ ,,,,ਖੁਦਾ ,,,,ਨਹੀਂ ,,,,ਹੁਦੇ………

(14) ਸੋਹਣੇ ਯਾਰ ਦੀ ਕਰਾ ਤਾਰੀਫ ਕਿਵੇ, ਸਾਡਾ ਅਖਰਾਂ ਵਿਚ ਇਨਾ ਜੋਰ ਨਹੀ…!
ਸਾਰੀ ਦੁਨੀਆ ਵਿਚ ਭਾਵੇਂ ਲੱਖ ਯਾਰੀਆ, ਪਰ ਸਾਡੇ ਯਾਰ ਜਿਹਾ ਕੋਈ ਹੋਰ ਨਹੀ__

(15) ਐਨੇਂ ਮਿੱਠੇ ਵੀ ਨਾਂ ਬਣੋਂ ਕੇ ਕੋਈ ਟੁੱਕ ਦੇਵੇ,
ਐਨੇਂ ਕੌੜੇ ਵੀ ਨਾਂ ਬਣੋਂ ਕੇ ਕੋਈ ਥੁੱਕ ਦੇਵੇ,
ਪਿਆਰ ਕਰਨਾਂ ਤਾਂ ਕਰੀ ਜਾਵੋ ਜੀਅ ਸਦਕੇ,
ਪਰ ਐਨਾਂ ਵੀ ਨਾਂ ਕਰੋ ਕੇ ਕੋਈ ਦੁੱਖ ਦੇਵੇ,
ਨਾਂ ਮਣਕਾ ਬਣੋਂ ਮਿਤਰੋ ਕਿਸੇ ਦੀ ਗਾਨੀਂ ਦਾ,
ਕੀ ਪਤਾ ਕਦ ਕੋਈ ਲਾਹਕੇ ਤਹਾਨੂੰ ਸੁੱਟ ਦੇਵੇ,

(16) ਮਾਂ ਧਰਤੀਏ…
ਜੀਹਦੇ ਨਰਮੇ ਕਪਾਹਾਂ ਦੇ ਵਿਚ ਮੇਰੀ ,
ਮਾਂ ਮਰਗੀ ਕਿਰਤਾਂ ਦੀ ਕੂਕ ਬਣ ਕੇ
ਜਿਹੜੇ ਟਿੱਬਿਆਂ ਅੰਦਰ ਹੈ ਬਾਪ ਮੇਰਾ
ਰੁਲਿਆ ਪਿਆ ਏ ਰੇਤੇ ਦੀ ਹੂਕ ਬਣ ਕੇ
ਮਾਂ ਧਰਤੀਏ ਸਦਾ ਸੁਹਾਗਣੇ ਨੀ
ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉਥੇ
ਜਿਥੇ ਮਾਂ ਦੀ ਲਵਾਰਸ ਲਾਸ਼ ਉੱਤੇ
ਬੈਠਾ ਬਾਲ ਕੋਈ ਨਹਿਰ ਜਾਏ ਤਰਦਾ
ਸਾਡੇ ਬੋਹਲਾਂ ਦੀ ਕਣਕ ਦਾ ਰੰਗ ਜਿਥੇ
ਕਾਲੀ ਕੁਰਸੀ ਦੇ ਰੰਗ ਵਿਚ ਜਾਏ ਰਲਦਾ
ਮਾਂ ਧਰਤੀਏ ਸਦਾ ਸੁਹਾਗਣੇ ਨੀ
ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉਥੇ

ਜਿਹੜੇ ਸੋਹਣਿਆਂ ਸ਼ਹਿਰਾਂ ਦੀ ਸ਼ਾਨ ਮੂਹਰੇ
ਝੁਕੇ ਪਏ ਨੇ ਪਿੰਡ ਕਮਾਨ ਵਾਂਗੂੰ
ਅਰਥਚਾਰਾ ਹੈ ਵੇਸਵਾ ਵਾਂਗ ਜਿਸ ਦਾ
ਝੋਲੀ ਜੀਹਦੀ ਬੇ-ਅਣਖੇ ਇਨਸਾਨ ਵਾਂਗੂੰ
ਮਾਂ ਧਰਤੀਏ ਸਦਾ ਸੁਹਾਗਣੇ ਨੀ
ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉਥੇ

ਜਿਥੇ ਖੂਨ ਹੈ ਮੇਰਿਆਂ ਵੀਰਿਆਂ ਦਾ
ਵਿਛਿਆ ਸੜਕਾਂ ਤੇ ਹੱਕਾਂ ਦੀ ਲੁੱਕ ਬਣ ਕੇ
ਬੁਚੜ ਖਾਨਿਆਂ ਚੋਂ ਜਿਥੇ ਲੋਕ ਮੇਰੇ
ਨਿੱਤਰ ਰਹੇ ਇਤਿਹਾਸ ਦੀ ਠੁੱਕ ਬਣ ਕੇ
ਮਾਂ ਧਰਤੀਏ ਸਦਾ ਸੁਹਾਗਣੇ ਨੀ
ਮੇਰੇ ਯਾਰਾਂ ਨੂੰ ਜਨਮ ਤੂੰ ਦੇਈਂ ਉਥੇ
ਜੀਹਦੇ ਲੋਕਾਂ ਨੇ ਗੁਰੂ ਗੋਬਿੰਦ ਵਰਗਾ
ਲੋਕ -ਝਿੜੀ ਦੇ ਵਿਚ ਲਕੋ ਲਿਆ ਹੈ
ਜੀਹਦੀ ਗੋਦ ਪੁੱਤਰਾਂ ਨਕਸਲ ਬਾੜੀਆਂ ਦਾ
ਸੇਕ ਸਾਰਾ ਹੀ ਸੀਨੇ ਸਮੋ ਲਿਆ ਹੈ
ਮਾਂ ਧਰਤੀਏ ਸਦਾ ਸੁਹਾਗਣੇ ਨੀ
ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉਥੇ

(17) ਮੰਗਤਾ – ਕੁੜੀ ਨੂੰ :-> ਇਕ ਰੁਪਇਆ ਦੇਦੋ

ਕੁੜੀ ਸ਼ਰਮ ਨਹੀ ਆਉਂਦੀ  ਸੋਹਣਾ  ਨੋਜਵਾਨ
smart ਹੋ ਕੇ
ਭੀਖ ਮੱਗ ਰਿਹਾ ਏ ਤੂੰ
ਅੱਛਾ ਫਿਰ ਇਕ ਚੁੰਮੀ ਦੇਦੋ

(18) ਇਕ ਪੰਜ ਸਾਲ ਦੀ ਕੁੜੀ ਨੇ ਆਪਣੇ ਸੱਤ ਸਾਲ ਦੇ ਭਾਈ ਤੋਂ ਪੁਛਇਆ :->>>>

ਵੀਰੇ ਪਿਆਰ ਕੀ ਹੁੰਦਾ????

ਵੀਰ >>>> ਨਿਕੀ ਤੂ ਹਰ ਰੋਜ ਮੇਰੇ ਸਕੂਲ ਬੈਗ ਚੋ ਮੇਥੋ ਚੋਰੀ ਹਰ ਰੋਜ ਟੋਫੀ ਕੱਡ ਕੇ ਖਾ ਜਾਨੀ ਏ ..

ਤੇ ਮੈਂ ਹਰ ਰੋਜ ਉਸੇ ਜਗਾ ਤੇ ਇਕ ਨਵੀ ਟੋਫੀ ਰਖ ਦਿਨਾ ਆ ……….

ਇਹ ਹੁੰਦਾ pyaR _____

ਵੀਰਾਂ ਦੇ ਸਿਰ ਤੇ ਕਰਦੀ ਹਰ ਭੈਣ
ਸਰਦਾਰੀ

(19) _ਅੱਖ ਰੋਂਦੀ ਤੂੰ ਵੇਖੀ ਸਾਡੀ_♥

_ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ_♥

_ਕੋਈ ਸਾਡੇ ਵਰਗਾ ਨਹੀ ਲੱਭਣਾ_♥

_ਚਾਹੇ ਯਾਰ ਬਣਾ ਲਈ ਲੱਖ ਸੱਜਣਾ_♥

(20) ਕਿਸੇ ਨੂੰ ਝੂਠਾ ਪਿਆਰ
ਕਰਕੇ ਉਸਦੇ ਅਰਮਾਨਾਂ ਨਾਲ ਨਾਂ ਖੇਡੋ, ਕਈ ਵਾਰ ਟੁੱਟੇ
ਦਿਲਾਂ ਦੀਆਂ ਬਦ-
ਦੁਆਵਾਂ ਜਿੰਦਗੀ ਨੂੰ ਲੈ
ਡੁੱਬਦੀਆਂ ਨੇ

(21) ਬੀਬਾ ਨਜ਼ਾਰਾ ਤਾ ਉਸ ਦਿਨ ਆਉਣਾ,
ਜਿਸ ਦਿਨ ਤੂ ਮੇਰਾ ਹੱਥ ਫੜਕੇ ਆਪਣੇ ਬਾਪੁ ਨੂ ਕਹੇਗੀ,
.

.
ਬਾਪੂ ਵਿਆਹ ਕਰਾਉਣਾ ਤਾ ਏਹਦੇ ਨਾਲ ਕਰਾਉਣਾ
ਨਹੀ ਤਾ ਕਿਸੇ ਨਾਲ ਨੀ ਕਰਾਉਣਾ.

(22) ਸੱਪ ਜ਼ਹਿਰ ਬਿਨਾਂ ,,
ਪੈਲੀ ਨਹਿਰ ਬਿਨਾਂ ,,
ਤੇ ਅਮਲੀ ਲਹਿਰ ਬਿਨਾਂ ਕਿਸੇ ਕੰਮ ਨਾਂ…
ਰਾਜਾ ਵਜ਼ੀਰੀ ਬਿਨਾਂ,,
ਜਾਪਾ ਪੰਜੀਰੀ ਬਿਨਾਂ ,,
ਤੇ ਜੱਟ ਸੀਰੀ ਬਿਨਾਂ ਕਿਸੇ ਕੰਮ ਨਾਂ …
ਸਾਕ ਇਤਬਾਰ ਬਿਨਾਂ,,
ਘੋੜਾ ਸਵਾਰ ਬਿਨਾ ,,
ਤੇ ਫੌਜੀ ਹਥਿਆਰ ਬਿਨਾਂ ਕਿਸੇ ਕੰਮ ਨਾਂ ..
ਪਿੰਡ ਸੱਥ ਬਿਨਾਂ ,,
ਵਹੁਟੀ ਨੱਥ ਬਿਨਾਂ ,,
ਤੇ ਰਾਜਾ ਰੱਥ ਬਿਨਾਂ ਕਿਸੇ ਕੰਮ ਨਾਂ ..
ਸਾਉਣ ਤੀਆਂ ਬਿਨਾਂ,,
ਮਾਪੇ ਧੀਆਂ ਬਿਨਾਂ ,,
ਤੇ ਝੋਨਾ ਮੀਹਾਂ ਬਿਨਾਂ ਕਿਸੇ ਕੰਮ ਨਾਂ …
ਗਰੀਬ ਢਾਰੇ ਬਿਨਾਂ,,
ਨੇਤਾ ਲਾਰੇ ਬਿਨਾਂ ,,
ਤੇ ਛੜਾ ਚੁਬਾਰੇ ਬਿਨਾਂ ਕਿਸੇ ਕੰਮ ਨਾਂ …
ਭਲਵਾਨ ਘਿਓ ਬਿਨਾਂ ,,
ਪੁੱਤ ਪਿਓ ਬਿਨਾਂ ,,
ਤੇ ਹਿਮਾਚਲ ਸਿਓ ਬਿਨਾਂ ਕਿਸੇ ਕੰਮ ਨਾਂ ..
ਅਥਲੀਟ ਭਾਜ ਬਿਨਾਂ ,,
ਕੁਮੈਂਟੇਟਰ ਵਾਜ਼ ਬਿਨਾਂ ,,
ਤੇ ਕਲਾਕਾਰ ਸਾਜ਼ ਬਿਨਾਂ ਕਿਸੇ ਕੰਮ ਨਾਂ ..
ਕਵਾਰੀ ਪੱਤ ਬਿਨਾਂ,,
ਗੁਰੂ ਮੱਤ ਬਿਨਾਂ ,,
ਤੇ ਭੇਡੂ ਜੱਤ ਬਿਨਾਂ ਕਿਸੇ ਕੰਮ ਨਾਂ …
ਖੇਤ ਪਹੀ ਬਿਨਾਂ ,,
ਕਿਸਾਨ ਕਹੀ ਬਿਨਾਂ ,,
ਤੇ ਬਾਣੀਆਂ ਵਹੀ ਬਿਨਾਂ ਕਿਸੇ ਕੰਮ ਨਾਂ ..

(23) ਟੌਰ ਰੱਖਣੀ ਹੈ ਪੂਰੀ ਰਹਿਣਾ ਬਣ ਕੇ ਸ਼ੌਕੀਨ, ਲੈਣੀ ਮੁਕਤਸਰੋ
ਜੁੱਤੀ ਤੇ ਜਲੰਧਰ ਤੋ JEEN, Tommy,Versa-
Arrow,GAP,Guess ਤੇ Numero ,, ਸਾਰੇ ਚੱਕ ਵੇ Brand
ਆਂਪਾ ਲੈਣੇ ਮਿੱਤਰੋ,, ਇੱਕੋ ਜ਼ਿੰਦਗੀ ਦਿੱਤੀ ਹੈ ਸੱਚੇ ਰੱਬ ਨੇ ਨਜ਼ਾਰੇ
ਪੂਰੇ ਲੈਣੇ ਮਿੱਤਰੋ..

(24) ਦੋਸਤ ਅਤੇ ਕੁੜੀ ਵਿੱਚ ਕੀ ਫਰਕ ਏ ??
.
.
.ਦੋਸਤ ਉਹ ਜਿਸਤੋ ਬੰਦਾ ਉਧਾਰ ਮੰਗਦਾ ਏ

.
ਪਰ ਕੁੜੀ ਉਹ ਜਿਸਦੇ ਲਈ ਬੰਦਾ ਉਧਾਰ
ਮੰਗਦਾ ਏ
.
.
ਸਹਿਮਤ ਹੌ ??

(25) ਕੁੜੀ ਤੇ ਠੰਡ__

….
….
…ਆਉਂਦੀ ਵੀ ਮਾਰਦੀ ਤੇ ਜਾਂਦੀ ਵੀ ਮਾਰਦੀ__

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s